ਇੱਕੋ ਇੱਕ ਮੀਲੀ ਏ ਜ਼ਿੰਦਗੀ ਇਹਨੂੰ ਖੁੱਲ ਕੇ ਜੀਣਾ ਚਾਹੀਦਾ ਛੱਡਦੇ ਤੂੰ ਫ਼ਿਕਰਾਂ ਕਰਨੀ ਕੱਲ ਦੀ ਆਪਣੇ ਅੱਜ ਨੂੰ ਖੁੱਲ ਕੇ ਜੀ ਲੇ ਬੰਦਿਆਂ
ਇੱਕੋ ਇੱਕ ਮੀਲੀ ਏ ਜ਼ਿੰਦਗੀ ਇਹਨੂੰ ਖੁੱਲ ਕੇ ਜੀਣਾ ਚਾਹੀਦਾ ਛੱਡ ਦੇ ਤੂੰ ਕਰਨੀਆਂ ਫ਼ਿਕਰਾਂ ਜੱਗ ਜਹਾਨ ਦੀਆਂ ਕੌਣ ਕਹੇਗਾ ਕੀ ਕਹੇਗਾ ਮੇਰੇ ਬਾਰੇ ਇਹ ਸਬ ਬੇਕਾਰ ਦੀਆਂ ਗੱਲਾਂ ਨੇ
ਇਕੋ ਇੱਕ ਮੀਲੀ ਜ਼ਿੰਦਗੀ ਇਹਨੂੰ ਖੁੱਲ ਕੇ ਜੀਣਾ ਚਾਹੀਦਾ ਮੈ ਨੀ ਮਾੜਾ ਤੂੰ ਨੀ ਚੰਗਾ ਚੰਗਾ ਨਾ ਤੇਰਾ ਘਰ ਬਾਰ ਏ
ਇੱਕੋ ਇੱਕ ਮੀਲੀ ਏ ਜ਼ਿੰਦਗੀ ਇਹਨੂੰ ਖੁੱਲ ਕੇ ਜੀਣਾ ਚਾਹੀਦਾ ਮਰਨ ਪਿੱਛੋਂ ਸੱਭ ਖ਼ਾਕ ਹੋ ਜਾਣਾ ਕੁੱਝ ਨਾ ਇੱਥੇ ਸਦਾ ਲਈ ਰਹਿਣਾ
ਇੱਕੋ ਇੱਕ ਮੀਲੀ ਏ ਜ਼ਿੰਦਗੀ ਇਹਨੂੰ ਖੁੱਲ ਕੇ ਜੀਣਾ ਚਾਹੀਦਾ ਜੋ ਤੇਰੇ ਕੋਲ਼ ਹੇ ਉਸੇ ਵਿੱਚ ਖ਼ੁਸ਼ ਰਹਿਣਾ ਤੂੰ ਲੈ ਸਿੱਖ ਬੰਦਿਆ
ਇੱਕੋ ਇੱਕ ਮੀਲੀ ਏ ਜ਼ਿੰਦਗੀ ਇਹਨੂੰ ਖੁੱਲ ਕੇ ਜੀਣਾ ਚਾਹੀਦਾ ਬੋਹਤਿਆ ਨੂੰ ਤਾਂ ਇਹ ਵੀ ਨਸੀਬ ਨੀ ਹੁੰਦਾ ਆਖ਼ਰ ਚੁਰਾਸੀ ਲੱਖ ਜੂਨਾਂ ਭੁਗਤਣ ਦੇ ਬਾਅਦ ਮੀਲੀ ਹੇ ਏ ਜ਼ਿੰਦਗੀ
ਇਹਨੂੰ ਖੁੱਲ ਕੇ ਜੀਣਾ ਚਾਹੀਦਾ ਇੱਕੋ ਇੱਕ ਮੀਲੀ ਏ ਜ਼ਿੰਦਗੀ ਇਹਨੂੰ ਖੁੱਲ ਕੇ ਜੀਣਾ ਚਾਹੀਦਾ
✍️ ਅੜ ਕਹੇ ਬੋਲ ਪ੍ਰੀਤ ਦੇ
